Skip to main content

"ਪ੍ਰਗਟ ਭਈ ਸਗਲੇ ਜੁਗ ਅੰਤਰ,ਗੁਰੂ ਨਾਨਕ ਕੀ ਵਡਿਆਈ"

550 ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ।

ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਦਾ ਕਰਤਾ, ਭਰਤਾ ਅਤੇ ਹਰਤਾ ਹੈ। ਉਸ ਵਾਹਿਗੁਰੂ ਦੀ ਸਦੀਵੀਂ ਹੋਂਦ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ 'ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੂ'।। ਆਖ ਕੇ ਕੀਤਾ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੋਣ ਕਰ ਕੇ ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ। ਉਸ ਦੀ ਬੰਦਗੀ ਕਰਨ 'ਚ ਹੀ ਸਭ ਦਾ ਭਲਾ ਹੈ। ਗੁਰੂ ਸਾਹਿਬ ਦੀ ਪਾਵਨ ਬਾਡੀ ਉਸੇ ਨਾਲ ਜੁੜਨ ਦਾ ਸੰਦੇਸ਼ ਤੇ ਪ੍ਰੇਰਨਾ ਦਿੰਦੀ ਹੈ। ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ। ਉਸ ਦੀ ਜੋਤ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ-ਜਾਣ ਚਲ ਰਿਹਾ ਹੈ। ਸਭ ਜੀਵਾਂ 'ਚ ਹੀ ਉਸ ਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਉਸ ਦੀ ਬੰਦਗੀ ਤੇ ਅਰਾਧਨਾ ਨਾਲ ਮੁਕਤੀ ਮਿਲ ਸਕਦੀ ਹੈ। ਉਸ ਦੀ ਬਖਸ਼ਿਸ਼ ਨਾਲ ਸਭ ਪ੍ਰਾਪਤੀਆਂ ਹੋ ਸਕਦੀਆਂ ਹਨ। ਉਸ ਨਾਲ ਜੁੜ ਕੇ ਜੀਵ ਦੇਵਤਾ ਬਣ ਜਾਂਦਾ ਹੈ। ਉਸ ਦੀ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ। ਜਿਹੜੇ ਕੌਤਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਵਰਤੇ, ਉਨ੍ਹਾਂ 'ਚੋਂ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਦੈਵੀ ਹੋਣ ਦਾ ਪ੍ਰਗਟਾਵਾ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ ਅਤੇ ਪਿਤਾ ਜੀ ਦੇ ਵੱਡੇ ਕਰਮਾਂ ਦਾ ਫਲ ਹੀ ਸੀ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਵਲੋਂ ਉਚਾਰਨ ਕੀਤੀ 'ਧੁਰ ਕੀ ਬਾਣੀ' ਵੀ ਉਨ੍ਹਾਂ ਦੇ ਦੈਵੀ ਹੋਣ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਦੀ ਅਕਾਲ ਪੁਰਖ ਨਾਲ ਦੈਵੀ ਸਾਂਝ ਦਾ ਪ੍ਰਗਟਾਵਾ ਵੀ ਪਾਵਨ ਬਾਣੀ ਹੀ ਕਰਦੀ ਹੈ।
ਅਪਰੰਪਰ ਪਾਰਬ੍ਰਹਮ ਪ੍ਰਮੇਸ਼ਰ ਨਾਨਕ ਮਿਲਿਆ ਸੋਈ ਜੀਉ। ਅੰਗ-599ਜਦੋਂ ਅਸੀਂਂ ਵੱਖ-ਵੱਖ ਸਰਤਾਂ ਤੋਂ ਗੁਰੂ ਸਾਹਿਬ ਦਾ ਜੀਵਨ-ਦਰਸ਼ਨ ਵਾਚਦੇ ਹਾਂ ਤਾਂ ਸਚਮੁੱਚ ਹੀ ਉਨ੍ਹਾਂ ਦੀ ਦੈਵੀ-ਹਸਤੀ 'ਚੋਂ ਸੂਰਜ ਵਰਗਾ ਤੇਜ, ਚੰਦਰਮਾ ਵਰਗੀ ਼ਸ਼ਾਂਤੀ, ਸਮੁੰਦਰ ਵਰਗਾ ਸਹਿਜ, ਦ੍ਰਿੜ੍ਹਤਾ ਸਮੇਰ ਪਰਬਤ ਜਿਹੀ ਰੁਖਾਂ ਵਰਗੀ ਜੀਰਾਦ, ਨਿਮਰਤਾ ਦੇ ਦਰਸ਼ਨ ਸਹਿਜ ਸੁਭਾਅ ਹੀ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਇਕੋ ਨਜ਼ਰ ਹੀ ਮਨੁੱਖਾਂ ਤੇ ਜੀਵ ਜੰਤੂਆਂ ਦੇ ਜੀਵਨ ਨੂੰ ਬਦਲਣ ਲਈ ਸਮਰੱਥ ਹੈ। ਆਪਣੀਆਂ ਚਾਰੋਂ ਉਦਾਸੀਆਂ ਦੌਰਾਨ ਜਿਸ ਮਾਰਗ 'ਤੇ ਵੀ ਗੁਰੂ ਬਾਬਾ ਜੀ ਗਏ, ਮੁੜ ਉਸ ਸਥਾਨ 'ਤੇ ਨਹੀਂ ਜਾ ਸਕੇ ਪਰ ਉਨ੍ਹਾਂ ਦੁਆਰਾ ਸਥਾਪਿਤ ਸੰਗਤ ਨਿਰੰਤਰ ਹੁਣ ਤਕ ਵੀ ਕਾਇਮ ਹੈ। ਜਿਥੇ ਵੀ ਗੁਰੂ ਸਾਹਿਬ ਦੇ ਚਰਨ ਟਿਕੇ, ਉਹ ਥਾਵਾਂ ਪੂਜਣ ਯੋਗ ਹੋ ਗਈਆਂ, ਜਦੋਂ ਗੁਰੂ ਬਾਬਾ ਜੀ ਜੰਗਲਾਂ-ਬੇਲੀਆਂ, ਰੇਗਿਸਤਾਨ, ਪਹਾੜਾਂ, ਸਮੁੰਦਰਾਂ, ਨਦੀਆਂ ਦਾ ਭਰਮਣ ਕਰਦੇ ਸਨ, ਕਦੇ ਵੀ ਭੈਅ, ਡਰ, ਦੁਬਿਧਾ ਉਨ੍ਹਾਂ ਦੇ ਜੀਵਨ 'ਚ ਦਿਖਾਈ ਹੀ ਨਹੀਂ ਦਿੱਤੀ। ਸਮੁੱਚੇ ਸੰਸਾਰ ਨੂੰ ਸੱਚ, ਹੱਕ, ਸਦਾਚਾਰ, ਮਨੁੱਖਤਾ ਦੇ ਭਲੇ ਦੇ ਮਾਰਗ 'ਤੇ ਪਾਉਣ ਲਈ ਗੁਰੂ ਬਾਬਾ ਜੀ ਨੇ ਜਿਹੜੇ ਕਾਰਜ ਆਰੰਭ ਕੀਤੇ, ਉਸ 'ਚ ਜਿਹੜੀ ਵੀ ਰੁਕਾਵਟ ਆਈ, ਨੂੰ ਸੰਵਾਦ, ਵਿਚਾਰ-ਵਟਾਂਦਰਾ ਕਰਦਿਆਂ ਦੂਰ ਕੀਤਾ ਪਰ ਕਦੇ ਵੀ ਨਿਮਰਤਾ, ਸਹਿਜ, ਦ੍ਰਿੜ੍ਹਤਾ ਅਤੇ ਨਿਡਰਤਾ ਦਾ ਪੱਲਾ ਨਹੀਂ ਛੱਡਿਆ।
ਗੁਰੂ ਬਾਬਾ ਜੀ ਨਾਲ ਮੇਲ-ਮਿਲਾਪ ਤੋਂ ਬਾਅਦ, ਵੱਡੇ-ਵੱਡੇ ਲੋਭੀ, ਲਾਲਚੀ, ਦੰਭੀ, ਪਾਖੰਡੀ, ਹੰਕਾਰੀ, ਬਹੁਰੂਪੀਏ ਤੇ ਖੂੰਖਾਰ ਮਨੁੱਖਾਂ ਦੇ ਮਨ 'ਚ ਪ੍ਰੇਮ, ਦਇਆ ਵਰਗੀ ਭਾਵਨਾ ਹੀ ਪੈਦਾ ਨਹੀਂ ਹੋਈ, ਸਗੋਂ ਅਜਿਹੇ ਦਰਿੰਦੇ ਮਨੁੱਖ, ਗੁਰੂ ਬਾਬਾ ਜੀ ਦੇ ਦੱਸੇ ਸਤਿ ਦੇ ਮਾਰਗ ਦੇ ਧਾਰਨੀ ਬਣ ਗਏ। ਜਿਸ ਨੇ ਵੀ ਗੁਰੂ ਸਾਹਿਬ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਦੇ ਅਗੰਮੀ ਵਚਨਾਂ ਤੋਂ ਅਜਿਹਾ ਪ੍ਰਭਾਵਿਤ ਹੋਇਆ ਤੇ ਚਰਨਾਂ 'ਤੇ ਢਹਿ ਕੇ ਪਿਛਲੇ ਕੀਤੇ ਕਰਮਾਂ ਲਈ ਖਿਮਾ ਜਾਚਨਾ ਕਰਦਿਆਂ ਮੁੜ ਸੱਚ ਦੇ ਮਾਰਗ 'ਤੇ ਚੱਲਣ ਦਾ ਵਾਅਦਾ ਕੀਤਾ। ਗੁਰੂ ਸਾਹਿਬ ਦੀ ਵਡਿਆਈ ਦੀਆਂ ਅਜਿਹੀਆਂ ਸਾਖੀਆਂ ਤੇ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਅਸਥਾਨ 'ਤੇ ਗੁਰੂ ਸਾਹਿਬ ਗਏ, ਹੁਣ ਤਕ ਉਥੋਂ ਦੇ ਸਥਾਨਕ ਲੋਕਾਂ 'ਚ ਪੀੜ੍ਹੀ-ਦਰ-ਪੀੜ੍ਹੀ ਉਹੋ ਕਥਾ ਕਹਾਣੀਆਂ ਲੋਕਾਂ 'ਚ ਪ੍ਰਚੱਲਿਤ ਹਨ।
ਗੁਰੂ ਬਾਬਾ ਜੀ ਦੀ ਪਾਰਸ ਛੋਹ ਅਜਿਹੀ ਸਮਰੱਥਾ ਰੱਖਦੀ ਹੈ, ਜਿਸ ਨਾਲ ਬੋਲੇ ਤੇ ਗੂੰਗੇ, ਬੋਲਣ ਤੇ ਸੁਣਨ ਲੱਗ ਪਏ। ਅੱਖਾਂ ਤੋਂ ਅੰਨ੍ਹੇ ਦੇਖਣ ਦੀ ਤਾਕਤ ਪ੍ਰਾਪਤ ਕਰ ਸਕੇ। ਪਿੰਗਲਿਆਂ 'ਚ ਪਰਬਤਾਂ ਨੂੰ ਪਾਰ ਕਰਨ ਦੀ ਸ਼ਕਤੀ ਆ ਗਈ। ਅਸਲ 'ਚ ਉਹ ਪ੍ਰਭੂ ਨਦੀਆਂ ਅਤੇ ਦਰਿਆਵਾਂ ਦੀ ਥਾਂ ਟਿੱਬੇ ਅਤੇ ਮਾਰੂਥਲਾਂ 'ਚ ਹਰਿਆਵਲ ਪੈਦਾ ਕਰ ਦਿੰਦਾ ਹੈ। ਉਹ ਨੀਵਿਆਂ ਅਤੇ ਕਮਜ਼ੋਰਾਂ ਨੂੰ ਤਾਕਤਵਾਰ, ਤਾਕਤਵਰ ਲਸ਼ਕਰਾਂ ਨੂੰ ਨੇਸਤੋ- ਨਮੂਦ ਕਰ ਸਕਦਾ ਹੈ। ਪ੍ਰਭੂ ਦਾ ਦਇਆਵਾਨ ਸਰੂਪ ਸਾਡੇ ਹਜ਼ਾਰਾਂ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਉਹ ਪ੍ਰਭੂ ਇੰਨਾ ਵੱਡਾ ਗੁਣੀ ਰੂਪ 'ਚ ਮਨੁੱਖੀ ਅਕਲ ਤੇ ਬੁੱਧੀ ਬਿਆਨ ਨਹੀਂ ਕਰ ਸਕਦੀ। ਉਸ ਦੀ ਰਜ਼ਾ 'ਚ ਹੀ ਸੁੱਖ ਹੈ, ਉਸ ਦੇ ਹੁਕਮ 'ਚ ਹੀ ਸਫਲਤਾ ਹੈ। ਗੁਰੂ ਬਾਬਾ ਜੀ ਪਾਵਨ ਬਾਣੀ 'ਚ ਥਾਂ ਥਾਂ, ਉਸ ਸੱਚੇ ਪ੍ਰਭੂ ਦੀ ਉਸਤਤ, ਵਡਿਆਈ ਮਹਿਮਾ ਤੇ ਸ਼ੋਭਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਬਾਬਾ ਜੀ ਦੀ ਬਾਣੀ ਇਹ ਸਿਧਾਂਤ ਮੁਤਾਬਕ ਮਨੁੱਖ ਸਦਾਚਾਰ ਤੇ ਸੱਚ ਨਾਲ ਜੁੜ ਕੇ ਪ੍ਰਮਾਤਮਾ ਦੀ ਬੰਦਗੀ ਕਰਨਾ ਹੈ, ਉਹ ਪ੍ਰਭੂ ਬੰਦਗੀ 'ਚੋਂ ਪ੍ਰਗਟ ਹੁੰਦਾ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਭਾਵ ਅਜਿਹਾ ਹੈ, ਜਿਹੜਾ ਜੀਵ ਵੀ ਇਸ ਦ੍ਰਿਸ਼ਟੀ 'ਚ ਆ ਜਾਂਦਾ ਹੈ, ਉਸ 'ਚ ਅੰਤਰੀਵੀ ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਹੁਣ ਉਸ ਮਨੁੱਖ ਨੂੰ ਸਰਬੱਤ ਸੰਸਾਰ 'ਚੋਂ ਉਸ ਦੀ ਅਗੰਮੀ ਜੋਤ ਵਿਖਾਈ ਦਿੰਦੀ ਹੈ। ਸਰਬੱਤ ਦਾ ਭਲਾ ਹਿਰਦੇ ਦੇ ਤਲ ਤੋਂ ਪ੍ਰਗਟ ਹੁੰਦਾ ਹੈ।
ਅਸੀਂ ਵੇਖਦੇ ਹਾਂ ਸੰਸਾਰ ਦੇ ਸਮੂਹ ਗੁਰੂ-ਨਾਮਲੇਵਾ ਲੋਕ, ਜ਼ਾਹਰ-ਪੀਰ, ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮੂਹ ਬੁਰਾਈਆਂ ਅਤੇ ਪਾਪਾਂ ਦਾ ਨਾਸ਼ਕ ਮੰਨਦੇ ਹਨ। ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚੰਗੇ ਕਰਮਾਂ ਦੀ ਨਿਸ਼ਾਨੀ ਮੰਨਦੇ ਹਨ। ਹੁਣ ਅਜਿਹੇ ਮਨੁੱਖ ਗੁਰੂ ਬਾਬਾ ਜੀ ਦੀ ਫਿਲਾਸਫੀ 'ਤੇ ਅਜਿਹਾ ਦ੍ਰਿੜ੍ਹ-ਵਿਸ਼ਵਾਸ ਕਰ ਲੈਂਦੇ ਹਨ, ਜਿਸ ਨਾਲ ਵਹਿਮਾਂ ਭਰਮਾਂ, ਸ਼ੁਭ ਅਸ਼ੁਭ, ਸ਼ਗਨ ਅਸ਼ਗਨ ਤੋਂ ਸਦੀਵੀ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਡਿਆਈ ਕਰਨ ਨਾਲ ਰਿਸ਼ੀਆਂ, ਮੁਨੀਆਂ ਪੀਰਾਂ-ਫਕੀਰਾਂ, ਦੇਵੀ-ਦੇਵਤਿਆਂ ਵਲੋਂ ਦਿੱਤੀਆਂ ਜਾਂਦੀਆਂ ਬਖਸ਼ਿਸ਼ਾਂ, ਸ਼ੁਭ ਅਸੀਸਾਂ ਤੇ ਸਮੂਹ ਤੀਰਥਾਂ ਦਾ ਫਲ ਸਹਿਜ ਸੁਭਾਅ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਤਾਬਿਆ ਆਉਣ ਨਾਲ ਤਿੰਨ ਤਾਪ ਵੀ ਦੂਰ ਹੋ ਜਾਂਦੇ ਹਨ। ਕਮਲ ਫੁੱਲ ਵਾਂਗ ਚਿੱਕੜ 'ਚ ਰਹਿ ਕੇ ਵੀ ਮਨੁੱਖ ਨਿਰਲੇਪ ਰਹਿੰਦਾ ਹੈ।
ਅਸਲ 'ਚ ਗੁਰੂ ਬਾਬਾ ਜੀ ਆਤਮਾ-ਪ੍ਰਮਾਤਮਾ ਦੇ ਮੇਲ ਦੀ ਵਿਧੀ ਆਪਣੀ ਪਾਵਨ ਬਾਣੀ 'ਚ ਦਰਸਾਈ ਹੈ। ਇਹੋ ਪਾਵਨ ਬਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਸ਼ਬਦ-ਗੁਰੂ ਦੀ ਪ੍ਰਾਪਤੀ ਦਾ ਮਾਰਗ ਧੰਨ ਗੁਰੂ ਨਾਨਕ ਦੇਵ ਜੀ ਦੇ ਦੈਵੀ ਗੁਣਾਂ ਦੀ ਮਹਿਮਾ ਉਸਤਤ, ਵਡਿਆਈ 'ਚੋਂ ਹੀ ਪ੍ਰਗਟ ਹੁੰਦੀ ਹੈ। ਅਜਿਹੀ ਪ੍ਰੀਤ ਸਾਡੇ ਹਿਰਦੇ, ਘਰ 'ਚ ਵੀ ਪ੍ਰਵੇਸ਼ ਕਰ ਜਾਵੇ। ਸਾਨੂੰ ਵੀ 550 ਸਾਲਾ ਆਗਮਨ ਪੁਰਬ ਇਸ ਮਾਰਗ ਦਾ ਪਾਂਧੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ।
ਜਾਲਉ ਐਸੀਰੀਤਿ ਜਿਤੁ ਮੈ ਪਿਆਰਾ ਵੀਸਰੈ।।ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ। (ਅੰਗ 590)

Comments

Popular posts from this blog

550 ਪ੍ਰਕਾਸ਼ ਪੁਰਬ : ਫਿਰਿ ਬਾਬਾ ਆਇਆ ਕਰਤਾਰਪੁਰਿ.......

550 ( ੫੫੦ ) ਸਾਲਾਂ ਪ੍ਰਕਾਸ਼ ਪੁਰਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨ੍ਹਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ, ਪਾਕਿਸਤਾਨ ਗੁਰਦੇਵ ਦਾ ਪ੍ਰਕਾਸ਼ ਅਸਥਾਨ ਹੋਣ, ਸੁਲਤਾਨਪੁਰ ਲੋਧੀ, ਪੰਜਾਬ ਜਗਤ ਗੁਰੂ, ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਣ ਦਾ ਆਗਾਜ਼ ਹੋਣ ਅਤੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਕਾਰਣ। ਇਸ ਲੇਖ ਵਿਚ ਅਸੀਂ ਕੇਵਲ ਕਰਤਾਰਪੁਰ ਸਾਹਿਬ ਬਾਰੇ ਹੀ ਸੰਖੇਪ ਵਿਚਾਰ ਕਰਨੀ ਹੈ ਕਿ ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ 'ਨਾਨਕ ਨਿਰਮਲ ਪੰਥ' ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਕੀ ਸਥਾਨ ਹੈ। ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ 'ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੁੱਖਤਾ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਹਨ। ਦੂਸਰੇ ਪੜਾਅ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ 'ਚ ਅਲੋਪ ਰਹਿਣ...

ਬਾਬੇ ਨਾਨਕ ਦੀ ਬਾਣੀ - ਕਰਤਾਰਪੁਰ ਕਰਤਾ ਵਸੈ -1

550 years of publishing ..... Between Baba Nanak and Baba Farid, the Ukri leak will be blurred. The gurdwaras will have open views of the Gurdwaras. Along the stretch, we all got a chance to take care of Kartarpur, the town of Guru Baba Nanak - where he spent nearly 20 years of his life - in the dust of which he himself had to grind, to recite the Sangat. , Made the philosophy of doing the work of God, of division and of seeing God in all, and in the same soil he became dust. The words of Guru Arjan Sahib will be accepted: 5000 listeners from India and many thousands more Sikhs from all over the world will reach out every day to hear what they are doing. In the first phase, the beautiful lantern, residential buildings, sarovar and various cuisines will be sung by the Sangat and Baba Nanak will be sung. Songs of crossing will be written. Sikhs will leave the Jakarta and kiss their rituals for 72 years. On the Indian side too, a terminal with a lotus flower shape costing Rs 500 ...
550 ਪ੍ਰਕਾਸ਼ ਪੁਰਬ ਨੂੰ ਸਮਰਪਿਤ। ਪਹਿਲਾ - ਕਰਤਾਰਪੁਰ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ 16ਵੀਂ ਸਦੀ ਦੇ ਕਵੀ, ਇਤਿਹਾਸਕਾਰ ਤੇ ਪ੍ਰਚਾਰਕ, ਆਦਿ ਗ੍ਰੰਥ ਦੇ ਪਹਿਲੇ ਹਸਤ-ਲਿਖਾਰੀ ਜਿਨ੍ਹਾਂ ਨੇ ਚਾਰ ਗੁਰੂਆਂ ਦਾ ਸਾਥ ਨਿਭਾਇਆ,ਭਾਈ ਗੁਰਦਾਸ ਜੀ ਲਿਖਦੇ ਨੇ : ਧਰਮਸਾਲ ਕਰਤਾਰਪੁਰ ਸਾਧ ਸੰਗਤਿ ਸਚਖੰਡ ਵਸਾਇਆ            ਵਾਰ ੨੪ ਪਉੜੀ ੧ ਇਥੇ ਧਰਮ ਲਫ਼ਜ਼ ਅੰਗਰੇਜ਼ੀ ਦੇ ਰਾਈਟੀਅਸਨੈੱਸ, ਨੇਕ ਜਾਂ ਸਦਾਚਾਰਕ ਜੀਵਨ ਦੇ ਤੁੱਲ ਹੈ ਤੇ ਸਾਲ / ਸ਼ਾਲਾ ਕਹਿੰਦੇ ਨੇ ਥਾਂ ਨੂੰ। ਸੋ ਧਰਮਸਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਉਹ ਕਹਿੰਦੇ ਨੇ : ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ। ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ£ ਵਾਰ।।੧।। ਪਉੜੀ ੩੮ ਸੋ ਕਰਤਾਰਪੁਰ ਕੇਂਦਰ ਬਣਿਆ - ਆਤਮਿਕ ਗਿਆਨ ਦਾ, ਸੁਚੱਜੇ ਜੀਵਨ ਦੀ ਜਾਂਚ ਦਾ, ਇਨਸਾਨ ਨੂੰ ਵਹਿਮਾਂ ਪਾਖੰਡਾਂ ਭਰਮਾਂ ਦੀ ਨੀਂਦ ਤੋਂ ਜਗਾ ਕੇ ਸੱਚੇ ਅਤੇ ਖਰੇ ਜੀਵਨ ਦੀ ਰਾਹ ’ਤੇ ਤੋਰ ਦੇਣ ਵਾਲਾ। ਇਥੇ ਜਨਮਾਂ ਦੀ ਮੈਲ ਧੂਲ ਰਹੀ ਏ, ਸ਼ਬਦ ਮਨ ਵਿਚ ਵੱਸ ਰਿਹਾ ਏ, ਇਨਸਾਨ ਇਨਸਾਨ ਨੂੰ ਇਨਸਾਨ ਸਮਝ ਰਿਹਾ ਏ, ਰੂਹ ਨਾਮ ਦੀ ਖ਼ੁਮਾਰੀ ਵਿਚ ਗੜੁੱਚ ਹੋ ਰੁਸ਼ਨਾ ਰਹੀ ਏ। ਅੰਮ੍ਰਿਤ ਵੇਲੇ ਜਪੁਜੀ ਤੇ ਆਥਣ ਵੇਲੇ ਆਰਤੀ ਤੇ ਸੋਦਰ ਦਾ ਗਾਇਨ ਹੋ ਰਿਹਾ ਏ। ਵੇਦਾਂ ...