Skip to main content

550 ਸਾਲਾਂ ਨੂੰ ਸਮਰਪਿਤ.....

( 550 ਸਾਲਾਂ ਨੂੰ ਸਮਰਪਿਤ )

ਦੱਸਣਯੋਗ ਹੈ ਕਿ ਜਾਤ-ਪਾਤ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਮਾਮ ਸਮੱਸਿਆਵਾਂ ਨਾਲ ਘਿਰੇ ਸਮਾਜ ਨੂੰ ਜਗਾਉਣ ਲਈ 38 ਹਜ਼ਾਰ ਮੀਲ ਦੀ ਪੈਦਲ ਯਾਤਰਾ ਕਰਕੇ 4 ਉਦਾਸੀਆਂ ਕੀਤੀਆਂ ਸਨ ਅਤੇ ਦੁਨੀਆ ਨੂੰ 'ਸਰਬਤ ਦਾ ਭਲਾ' ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਨੇ ਦਰਜਨ ਭਰ ਦੇਸ਼ਾਂ ਦੇ 248 ਪ੍ਰਮੁੱਖ ਨਗਰਾਂ ਦੀ ਸੈਰ ਕਰਕੇ ਸਮਾਜ ਦੇ ਵਿਕਾਸ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪੜ੍ਹਾਅ 'ਚ 79, ਦੂਜੇ 'ਚ 75, ਤੀਜੇ 'ਚ 35 ਅਤੇ ਚੌਥੇ 'ਚ 59 ਸਥਾਨਾਂ ਦੀ ਯਾਤਰਾ ਕਰਕੇ ਪਰਮਾਤਮਾ ਇਕ ਦਾ ਸੰਦੇਸ਼ ਦਿੱਤਾ। 

PunjabKesari
1500 ਈ. 'ਚ ਕੀਤੀ ਬਾਬੇ ਨਾਨਕ ਨੇ ਪਹਿਲੀ ਉਦਾਸੀ 
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1500 ਈ. 'ਚ ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਦੇ ਛਾਂਗਾ-ਮਾਂਗਾ ਦੇ ਜੰਗਲਾਂ ਤੋਂ ਕੀਤੀ। ਇਸ ਦੇ ਬਾਅਦ ਗੁੱਜਰਾਂਵਾਲਾ ਹੁੰਦੇ ਹੋਏ ਲਾਹੌਰ ਪਹੁੰਚੇ। ਉਥੋਂ ਕੁਰੂਕਸ਼ੇਤਰ, ਕਰਨਾਲ, ਹਰਿਦੁਆਰ, ਦਿੱਲੀ, ਆਗਰਾ, ਮਥੁਰਾ, ਅਲੀਗੜ, ਲਖਨਊ, ਕਾਨਪੁਰ, ਅਯੁੱਧਿਆ, ਇਲਾਹਾਬਾਦ, ਪ੍ਰਯਾਗ, ਬਨਾਰਸ, ਛਪਰਾ, ਹਾਜੀਪੁਰ, ਪਟਨਾ ਤੋਂ ਗਯਾ ਗਏ। ਉਥੋਂ ਭਾਗਲਪੁਰ, ਗੁਹਾਟੀ, ਇੰਫਾਲ, ਅਗਰਤਲਾ, ਢਾਕਾ, ਜਬਲਪੁਰ, ਚਿਤਰਕੂਟ, ਸਾਗਰ, ਭੋਪਾਲ, ਧੌਲਪੁਰ, ਭਰਤਪੁਰ, ਜੀਂਦ, ਕੈਥਲ ਹੁੰਦੇ ਹੋਏ 5 ਸਾਲ ਬਾਅਦ 1505 'ਚ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ। 
1506 ਈ. 'ਚ ਕੀਤੀ ਦੂਜੀ ਉਦਾਸੀ ਦੀ ਸ਼ੁਰੂਆਤ 
ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਾਬੇ ਨਾਨਕ ਨੇ ਦੂਜੀ ਉਦਾਸੀ 1506 ਈ. 'ਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਹ ਬਠਿੰਡਾ ਤੋਂ ਸਿਰਸਾ ਹੁੰਦੇ ਹੋਏ ਬੀਕਾਨੇਰ ਪਹੁੰਚੇ। ਉਥੋਂ ਜੈਸਲਮੇਰ, ਜੋਧਪੁਰ, ਪੁਸ਼ਕਰ, ਅਜਮੇਰ, ਚਿਤੌੜਗੜ੍ਹ, ਇੰਦੌਰ, ਹੋਸ਼ੰਗਾਬਾਦ, ਅਮਰਾਵਤੀ, ਬੀਦਰ, ਗੋਲਕੁੰਡਾ, ਹੈਦਰਾਬਾਦ, ਵਿਜੇਵਾੜਾ, ਤਿਰੁਪਤੀ, ਮਦਰਾਸ, ਪੁਡੂਚੇਰੀ, ਤੰਜੋਰੀ, ਊਜੈਨ, ਅਹਿਮਦਾਬਾਦ, ਬਾਂਸਵਾੜਾ, ਅਮਰਾਵਤੀ, ਅਕੋਲਾ, ਬੀਦਰ, ਤਿਰੂਚਿਰਾਪੱਲੀ, ਰਾਮੇਸ਼ਵਰ, ਟ੍ਰਿਕੋਮਾਲੀ, ਤ੍ਰਿਵੇਂਦਰਮ, ਕੋਚੀਨ, ਕੋਇਮਬਟੂਰ, ਕਾਲੀਕਟ, ਮੈਸੂਰ, ਬੈਂਗਲੁਰੂ, ਗੋਆ, ਪੁਣੇ, ਮੁੰਬਈ, ਸੂਰਤ, ਬੜੌਦਾ, ਜੂਨਾਗੜ, ਸੋਮਨਾਥ, ਦੁਆਰਕਾ, ਮੁਲਤਾਨ, ਪਾਕਪਟਨ ਅਤੇ ਤਲੰਵਡੀ ਹੁੰਦੇ ਹੋਏ 1509 ਨੂੰ ਸੁਲਤਾਨਪੁਰ ਲੋਧੀ ਵਾਪਸ ਪਹੁੰਚੇ। 
PunjabKesari
1514 'ਚ ਕੀਤੀ ਤੀਜੀ ਉਦਾਸੀ ਦੀ ਸ਼ੁਰੂਆਤ 
1514 ਨੂੰ ਤੀਜੀ ਉਦਾਸੀ ਸ੍ਰੀ ਕਰਤਾਰਪੁਰ ਤੋਂ ਕਲਾਨੌਰ, ਕਾਂਗੜਾ ਤੋਂ ਹੁੰਦੇ ਹੋਏ ਪਾਲਮਪੁਰ ਪਹੁੰਚੇ ਅਤੇ ਉਥੋਂ ਚੰਬਾ, ਕੁਲੂ, ਮੰਡੀ, ਰਿਵਾਲਸਰ, ਰੋਪੜ, ਦੇਹਰਾਦੂਨ, ਮਸੂਰੀ, ਗੰਗੋਤਰੀ, ਬਦਰੀਨਾਥ ਅਲਮੋੜਾ, ਰਾਨੀਖੇਤ, ਕਾਠਮਾਂਡੂ, ਮਾਨਸਰੋਵਰ, ਲੇਹ, ਤਾਸ਼ਕੰਦ, ਕਿਸ਼ਤਵਾੜ, ਭਦਰਵਾਹ, ਵੈਸ਼ਨੋਦੇਵੀ, ਰਿਆਸੀ, ਜੰਮੂ ਤੋਂ ਹੁੰਦੇ ਹੋਏ 1516 ਨੂੰ ਵਾਪਸ ਕਰਤਾਰਪੁਰ ਪਹੁੰਚੇ। 
1518 'ਚ ਬਾਬੇ ਨਾਨਕ ਨੇ ਚੌਥੀ ਉਦਾਸੀ ਦੀ ਸ਼ੁਰੂਆਤ 
ਸ੍ਰੀ ਗੁਰੂ ਨਾਨਕ ਦੇਵ ਜੀ ਨੇ 1518 ਤੋਂ ਆਪਣੀ ਚੌਥੀ ਉਦਾਸੀ ਕਰਤਾਰਪੁਰ ਤੋਂ ਸ਼ੁਰੂ ਕੀਤੀ ਅਤੇ ਹੈਦਰਾਬਾਦ, ਦੇਵਲ (ਕਰਾਚੀ) ਮੱਕਾ, ਜੱਦਾ, ਮਦੀਨਾ, ਯਰੂਸ਼ਲਮ, ਦਮਸ਼ਿਕ, ਪਾਰਚਿਨਾਰ (ਪੇਸ਼ਾਵਰ) ਤੋਂ ਹੁੰਦੇ ਹੋਏ ਬਗਦਾਦ ਪਹੁੰਚੇ। ਉਥੋਂ ਤੇਹਰਾਨ, ਸਮਰਕਦ, ਕਾਬੁਲ, ਕੰਧਾਰ, ਪੇਸ਼ਾਵਰ ਤੋਂ ਹੋ ਕੇ ਵਾਪਸ ਕਰਤਾਰਪੁਰ ਵਾਪਸ ਆਏ। ਆਪਣੀਆਂ ਇਨ੍ਹਾਂ ਉਦਾਸੀਆਂ ਦੇ ਜ਼ਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਜਾਤ-ਪਾਤ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ 'ਸਰਬਤ ਦਾ ਭਲਾ' ਦਾ ਸੰਦੇਸ਼ ਦਿੱਤਾ।

Comments

Popular posts from this blog

550 ਪ੍ਰਕਾਸ਼ ਪੁਰਬ : ਫਿਰਿ ਬਾਬਾ ਆਇਆ ਕਰਤਾਰਪੁਰਿ.......

550 ( ੫੫੦ ) ਸਾਲਾਂ ਪ੍ਰਕਾਸ਼ ਪੁਰਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨ੍ਹਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ, ਪਾਕਿਸਤਾਨ ਗੁਰਦੇਵ ਦਾ ਪ੍ਰਕਾਸ਼ ਅਸਥਾਨ ਹੋਣ, ਸੁਲਤਾਨਪੁਰ ਲੋਧੀ, ਪੰਜਾਬ ਜਗਤ ਗੁਰੂ, ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਣ ਦਾ ਆਗਾਜ਼ ਹੋਣ ਅਤੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਕਾਰਣ। ਇਸ ਲੇਖ ਵਿਚ ਅਸੀਂ ਕੇਵਲ ਕਰਤਾਰਪੁਰ ਸਾਹਿਬ ਬਾਰੇ ਹੀ ਸੰਖੇਪ ਵਿਚਾਰ ਕਰਨੀ ਹੈ ਕਿ ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ 'ਨਾਨਕ ਨਿਰਮਲ ਪੰਥ' ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਕੀ ਸਥਾਨ ਹੈ। ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ 'ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੁੱਖਤਾ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਹਨ। ਦੂਸਰੇ ਪੜਾਅ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ 'ਚ ਅਲੋਪ ਰਹਿਣ...

ਗੁਰੂ ਨਾਨਕ ਅਤੇ ਕੌਡਾ (੫੫੦) 550 ਸਾਲਾਂ ਪ੍ਰਕਾਸ਼ ਪੁਰਬ

550 ਸਾਲਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਦਾ ਸਾਗਰ ਸਨ, ਗਿਆਨ ਦਾ ਸੋਮਾ ਜਾਂ ਕਹਿ ਲਵੋ ਗਿਆਨ ਵੰਡਣ ਵਾਲਾ ਅਲੌਕਿਕ ਖ਼ਜ਼ਾਨਾ ਸਨ। ਗਿਆਨ ਦੀ ਹਰ ਜਗ੍ਹਾਂ ਲੋੜ ਹੈ, ਬਲਕਿ ਜਿਥੇ ਹਨੇਰਾ ਹੋਵੇਗਾ, ਰੌਸ਼ਨੀ ਦੀ ਜ਼ਿਆਦਾ ਲੋੜ ਹੀ ਉੱਥੇ ਹੁੰਦੀ ਹੈ। ਜੇ ਸੌ ਚੰਦ ਤੇ ਹਜ਼ਾਰ ਸੂਰਜ ਵੀ ਚੜ੍ਹਾਈ ਹੋਏ ਹੋਣ ਅਤੇ ਚਾਨਣ ਹੋਇਆ ਹੋਵੇ ਤਾਂ ਵੀ ਅਕਾਲ ਪੁਰਖ ਦੇ ਰੂਹਾਨੀ ਗਿਆਨ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨੇਰਾ ਦੂਰ ਨਹੀਂ ਹੋ ਸਕਦਾ। ਦਿਨ ਨੂੰ ਸੂਰਜ ਅਤੇ ਰਾਤ ਨੂੰ ਚੰਦ (ਬਿਜਲੀ, ਗੈਸ, ਲੈਂਪ, ਬੈਟਰੀ, ਦੀਵੇ, ਮੋਮਬੱਤੀਆਂ  ਆਦਿਕ) ਸਾਨੂੰ ਰੌਸ਼ਨੀ ਦਿੰਦੇ ਹਨ ਪਰ ਦੇਖੋ! ਜਿਸ ਪ੍ਰਾਣੀ ਦੀਆਂ ਅੱਖਾਂ ਵਿਚ ਲੋਅ ਨਹੀਂ, ਉਸ ਨੂੰ ਚੰਦ ਤੇ ਸੂਰਜ ਦੀ ਰੌਸ਼ਨੀ ਦਾ ਕੋਈ ਲਾਭ ਨਹੀਂ ਪਰ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਉਸ ਅਕਾਲ ਪੁਰਖ ਦਾ ਗਿਆਨ ਐਸਾ ਹੈ ਜਿਹੜਾ ਅੰਧੇ ਪ੍ਰਾਣੀ ਅਤੇ ਮੂਰਖ ਨੂੰ ਵੀ ਸੇਧ ਕੇ, ਹਰ ਸਮੇਂ ਰੌਸ਼ਨੀ ਦੇਣ ਦੇ ਸਮਰੱਥ ਹੈ। ਇਸ ਲਈ ਸਾਨੂੰ ਹਰ ਵੇਲੇ ਗੁਰੂ ਦੇ ਗਿਆਨ ਨੂੰ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ  ਮ : ੨ ਇਹ ਪਦਾਰਥਾਂ, ਝੂਠੇ ਰਿਸ਼ਤਿਆਂ ਦਾ ਫੁਰਨਾ, ਹਰ ਵਕਤ ਦਾ ਸੰਸਾਰੀ ਖਿਆਲ ਜੋ ਪ੍ਰਮਾਤਮਾ ਤੋਂ ਵੱਖ ਕਰਕੇ ਸਾਡੇ ਜਨਮ-ਮਰਨ ਦਾ ਕਾਰਣ ਬਣਦਾ ਹੈ, ਤ੍ਰਿਸ਼ਨਾ ਕਾਰਨ ਹੀ ਬਾਹਰ ਸੰਸਾਰ ਦੇ ਧਨ-ਦੌਲਤ, ਪਦ...
550 ਪ੍ਰਕਾਸ਼ ਪੁਰਬ ਨੂੰ ਸਮਰਪਿਤ। ਪਹਿਲਾ - ਕਰਤਾਰਪੁਰ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ 16ਵੀਂ ਸਦੀ ਦੇ ਕਵੀ, ਇਤਿਹਾਸਕਾਰ ਤੇ ਪ੍ਰਚਾਰਕ, ਆਦਿ ਗ੍ਰੰਥ ਦੇ ਪਹਿਲੇ ਹਸਤ-ਲਿਖਾਰੀ ਜਿਨ੍ਹਾਂ ਨੇ ਚਾਰ ਗੁਰੂਆਂ ਦਾ ਸਾਥ ਨਿਭਾਇਆ,ਭਾਈ ਗੁਰਦਾਸ ਜੀ ਲਿਖਦੇ ਨੇ : ਧਰਮਸਾਲ ਕਰਤਾਰਪੁਰ ਸਾਧ ਸੰਗਤਿ ਸਚਖੰਡ ਵਸਾਇਆ            ਵਾਰ ੨੪ ਪਉੜੀ ੧ ਇਥੇ ਧਰਮ ਲਫ਼ਜ਼ ਅੰਗਰੇਜ਼ੀ ਦੇ ਰਾਈਟੀਅਸਨੈੱਸ, ਨੇਕ ਜਾਂ ਸਦਾਚਾਰਕ ਜੀਵਨ ਦੇ ਤੁੱਲ ਹੈ ਤੇ ਸਾਲ / ਸ਼ਾਲਾ ਕਹਿੰਦੇ ਨੇ ਥਾਂ ਨੂੰ। ਸੋ ਧਰਮਸਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਉਹ ਕਹਿੰਦੇ ਨੇ : ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ। ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ£ ਵਾਰ।।੧।। ਪਉੜੀ ੩੮ ਸੋ ਕਰਤਾਰਪੁਰ ਕੇਂਦਰ ਬਣਿਆ - ਆਤਮਿਕ ਗਿਆਨ ਦਾ, ਸੁਚੱਜੇ ਜੀਵਨ ਦੀ ਜਾਂਚ ਦਾ, ਇਨਸਾਨ ਨੂੰ ਵਹਿਮਾਂ ਪਾਖੰਡਾਂ ਭਰਮਾਂ ਦੀ ਨੀਂਦ ਤੋਂ ਜਗਾ ਕੇ ਸੱਚੇ ਅਤੇ ਖਰੇ ਜੀਵਨ ਦੀ ਰਾਹ ’ਤੇ ਤੋਰ ਦੇਣ ਵਾਲਾ। ਇਥੇ ਜਨਮਾਂ ਦੀ ਮੈਲ ਧੂਲ ਰਹੀ ਏ, ਸ਼ਬਦ ਮਨ ਵਿਚ ਵੱਸ ਰਿਹਾ ਏ, ਇਨਸਾਨ ਇਨਸਾਨ ਨੂੰ ਇਨਸਾਨ ਸਮਝ ਰਿਹਾ ਏ, ਰੂਹ ਨਾਮ ਦੀ ਖ਼ੁਮਾਰੀ ਵਿਚ ਗੜੁੱਚ ਹੋ ਰੁਸ਼ਨਾ ਰਹੀ ਏ। ਅੰਮ੍ਰਿਤ ਵੇਲੇ ਜਪੁਜੀ ਤੇ ਆਥਣ ਵੇਲੇ ਆਰਤੀ ਤੇ ਸੋਦਰ ਦਾ ਗਾਇਨ ਹੋ ਰਿਹਾ ਏ। ਵੇਦਾਂ ...