Skip to main content

Posts

Showing posts from November, 2019
550 ਪ੍ਰਕਾਸ਼ ਪੁਰਬ ਨੂੰ ਸਮਰਪਿਤ। ਪਹਿਲਾ - ਕਰਤਾਰਪੁਰ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ 16ਵੀਂ ਸਦੀ ਦੇ ਕਵੀ, ਇਤਿਹਾਸਕਾਰ ਤੇ ਪ੍ਰਚਾਰਕ, ਆਦਿ ਗ੍ਰੰਥ ਦੇ ਪਹਿਲੇ ਹਸਤ-ਲਿਖਾਰੀ ਜਿਨ੍ਹਾਂ ਨੇ ਚਾਰ ਗੁਰੂਆਂ ਦਾ ਸਾਥ ਨਿਭਾਇਆ,ਭਾਈ ਗੁਰਦਾਸ ਜੀ ਲਿਖਦੇ ਨੇ : ਧਰਮਸਾਲ ਕਰਤਾਰਪੁਰ ਸਾਧ ਸੰਗਤਿ ਸਚਖੰਡ ਵਸਾਇਆ            ਵਾਰ ੨੪ ਪਉੜੀ ੧ ਇਥੇ ਧਰਮ ਲਫ਼ਜ਼ ਅੰਗਰੇਜ਼ੀ ਦੇ ਰਾਈਟੀਅਸਨੈੱਸ, ਨੇਕ ਜਾਂ ਸਦਾਚਾਰਕ ਜੀਵਨ ਦੇ ਤੁੱਲ ਹੈ ਤੇ ਸਾਲ / ਸ਼ਾਲਾ ਕਹਿੰਦੇ ਨੇ ਥਾਂ ਨੂੰ। ਸੋ ਧਰਮਸਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਉਹ ਕਹਿੰਦੇ ਨੇ : ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ। ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ£ ਵਾਰ।।੧।। ਪਉੜੀ ੩੮ ਸੋ ਕਰਤਾਰਪੁਰ ਕੇਂਦਰ ਬਣਿਆ - ਆਤਮਿਕ ਗਿਆਨ ਦਾ, ਸੁਚੱਜੇ ਜੀਵਨ ਦੀ ਜਾਂਚ ਦਾ, ਇਨਸਾਨ ਨੂੰ ਵਹਿਮਾਂ ਪਾਖੰਡਾਂ ਭਰਮਾਂ ਦੀ ਨੀਂਦ ਤੋਂ ਜਗਾ ਕੇ ਸੱਚੇ ਅਤੇ ਖਰੇ ਜੀਵਨ ਦੀ ਰਾਹ ’ਤੇ ਤੋਰ ਦੇਣ ਵਾਲਾ। ਇਥੇ ਜਨਮਾਂ ਦੀ ਮੈਲ ਧੂਲ ਰਹੀ ਏ, ਸ਼ਬਦ ਮਨ ਵਿਚ ਵੱਸ ਰਿਹਾ ਏ, ਇਨਸਾਨ ਇਨਸਾਨ ਨੂੰ ਇਨਸਾਨ ਸਮਝ ਰਿਹਾ ਏ, ਰੂਹ ਨਾਮ ਦੀ ਖ਼ੁਮਾਰੀ ਵਿਚ ਗੜੁੱਚ ਹੋ ਰੁਸ਼ਨਾ ਰਹੀ ਏ। ਅੰਮ੍ਰਿਤ ਵੇਲੇ ਜਪੁਜੀ ਤੇ ਆਥਣ ਵੇਲੇ ਆਰਤੀ ਤੇ ਸੋਦਰ ਦਾ ਗਾਇਨ ਹੋ ਰਿਹਾ ਏ। ਵੇਦਾਂ ...

ਕਰਤਾਰਪੁਿਰ ਕਰਤਾ ਵਸੈ॥

550 ਸਾਲਾਂ ਪ੍ਰਕਾਸ਼ ਪੁਰਬ..... ਕਰਤਾਰਪੁਰ ਕੁਦਰਤ ਤੋਂ ਬਗ਼ੈਰ ਕਰਤਾਰਪੁਰ ਹੋ ਹੀ ਨਹੀਂ ਸਕਦਾ। ਇਥੇ ਦੀ ਮਿੱਟੀ ਦਾ ਕਣ-ਕਣ ਬਾਬੇ ਨਾਨਕ ਦੇ ਨਾਂ ’ਤੇ ਜਿਊਂਦਾ ਏ ਤੇ ਵਿਸਰੇ ਕਰਤਾਰਪੁਰ ਨੂੰ ਤਾਂਘਦਾ ਏ। ਚੌਥਾ ਕਰਤਾਰਪੁਰ ਸਾਂਝੀ ਕਿਰਤ ਦਾ ਕਮਾਲ ਭਾਈ ਗੁਰਦਾਸ ਜੀ ਵਿਖਿਆਨ ਕਰਦੇ ਹਨ : ਫਿਰ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ      ਵਾਰ।।੧।। ਪਉੜੀ ੩੮ ਗੁਰੂ ਜੀ ਨੇ ਉਦਾਸੀਆਂ ਵਾਲੇ ਕੱਪੜੇ ਉਤਾਰ ਦਿੱਤੇ ਤੇ ਆਮ ਕੱਪੜੇ ਪਹਿਨ ਲਏ। ਲੱਕ ਦੁਆਲੇ ਚਾਦਰ ਅਤੇ ਸਿਰ ’ਤੇ ਦਸਤਾਰ ਬੰਨ੍ਹ ਲਈ। ਆਪਣੇ ਹੱਥੀਂ ਵਾਹੀ-ਬੀਜੀ ਕਰਨ ਲੱਗੇ। ਅੰਮ੍ਰਿਤ ਵੇਲੇ ਅਤੇ ਤ੍ਰਿਕਾਲ-ਸੰਧਿਆ ਵੇਲੇ ਕੀਰਤਨ ਕਥਾ ਵਿਚਾਰ ਅਤੇ ਚਰਚਾ ਅਤੇ ਦਿਨ ਵੇਲੇ ਖੇਤਾਂ ਵਿਚ ਕਿਰਤ ਵਿਚ ਜੁੱਟ ਜਾਂਦੇ। ਇਸ ਸਾਦਗੀ ਨਾਲ਼ ਰਹਿੰਦੇ ਅਤੇ ਸੰਗਤ ਵਿਚ ਇਸ ਤਰ੍ਹਾਂ ਵਿਚਰਦੇ ਸਨ ਕਿ ਜਦ ਲਹਿਣਾ ਜੀ ਪਹਿਲੀ ਵਾਰੀ ਕਰਤਾਰਪੁਰ ਆਏ ਅਤੇ ਖੇਤਾਂ ਵਿਚ ਮਿੱਟੀ ’ਚ ਮਿੱਟੀ ਹੁੰਦੇ ਬਾਬਾ ਜੀ ਨੂੰ ਹੀ ਪੁੱਛ ਲਿਆ ਕਿ ਬਾਬੇ ਨਾਨਕ ਦਾ ਘਰ ਕਿਹੜਾ ਏ। ਅਤੇ ਬਾਬਾ ਜੀ ਵੀ ਆਪ ਹੀ ਘੋੜੇ ’ਤੇ ਸਵਾਰ ਭਾਈ ਲਹਿਣੇ ਨੂੰ ਨਾਲ ਲੈ ਕੇ ਧਰਮਸਾਲ ਵੱਲ ਪੈਦਲ ਤੁਰ ਪਏ। ਨਾ ਨਾਲ ਚੇਲਿਆਂ ਦੀ ਡਾਰ, ਨਾ ਕੋਈ ਵੱਖਰਾ ਲਿਬਾਸ। ਮਾਤਾ ਸੁਲੱਖਣੀ ਵੀ ਕਿਰਤ ਤੇ ਕਰਤਾਰਪੁਰ ਦਾ ਓਨਾ ਹੀ ਹਿੱਸਾ ਹਨ। ਬਲਿਹਾਰ ਸਿੰਘ ਰੰਧਾਵਾ ਲਿਖਦਾ ਏ : ...

ਗੁਰੂ ਨਾਨਕ ਅਤੇ ਕੌਡਾ (੫੫੦) 550 ਸਾਲਾਂ ਪ੍ਰਕਾਸ਼ ਪੁਰਬ

550 ਸਾਲਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਦਾ ਸਾਗਰ ਸਨ, ਗਿਆਨ ਦਾ ਸੋਮਾ ਜਾਂ ਕਹਿ ਲਵੋ ਗਿਆਨ ਵੰਡਣ ਵਾਲਾ ਅਲੌਕਿਕ ਖ਼ਜ਼ਾਨਾ ਸਨ। ਗਿਆਨ ਦੀ ਹਰ ਜਗ੍ਹਾਂ ਲੋੜ ਹੈ, ਬਲਕਿ ਜਿਥੇ ਹਨੇਰਾ ਹੋਵੇਗਾ, ਰੌਸ਼ਨੀ ਦੀ ਜ਼ਿਆਦਾ ਲੋੜ ਹੀ ਉੱਥੇ ਹੁੰਦੀ ਹੈ। ਜੇ ਸੌ ਚੰਦ ਤੇ ਹਜ਼ਾਰ ਸੂਰਜ ਵੀ ਚੜ੍ਹਾਈ ਹੋਏ ਹੋਣ ਅਤੇ ਚਾਨਣ ਹੋਇਆ ਹੋਵੇ ਤਾਂ ਵੀ ਅਕਾਲ ਪੁਰਖ ਦੇ ਰੂਹਾਨੀ ਗਿਆਨ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨੇਰਾ ਦੂਰ ਨਹੀਂ ਹੋ ਸਕਦਾ। ਦਿਨ ਨੂੰ ਸੂਰਜ ਅਤੇ ਰਾਤ ਨੂੰ ਚੰਦ (ਬਿਜਲੀ, ਗੈਸ, ਲੈਂਪ, ਬੈਟਰੀ, ਦੀਵੇ, ਮੋਮਬੱਤੀਆਂ  ਆਦਿਕ) ਸਾਨੂੰ ਰੌਸ਼ਨੀ ਦਿੰਦੇ ਹਨ ਪਰ ਦੇਖੋ! ਜਿਸ ਪ੍ਰਾਣੀ ਦੀਆਂ ਅੱਖਾਂ ਵਿਚ ਲੋਅ ਨਹੀਂ, ਉਸ ਨੂੰ ਚੰਦ ਤੇ ਸੂਰਜ ਦੀ ਰੌਸ਼ਨੀ ਦਾ ਕੋਈ ਲਾਭ ਨਹੀਂ ਪਰ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਉਸ ਅਕਾਲ ਪੁਰਖ ਦਾ ਗਿਆਨ ਐਸਾ ਹੈ ਜਿਹੜਾ ਅੰਧੇ ਪ੍ਰਾਣੀ ਅਤੇ ਮੂਰਖ ਨੂੰ ਵੀ ਸੇਧ ਕੇ, ਹਰ ਸਮੇਂ ਰੌਸ਼ਨੀ ਦੇਣ ਦੇ ਸਮਰੱਥ ਹੈ। ਇਸ ਲਈ ਸਾਨੂੰ ਹਰ ਵੇਲੇ ਗੁਰੂ ਦੇ ਗਿਆਨ ਨੂੰ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ  ਮ : ੨ ਇਹ ਪਦਾਰਥਾਂ, ਝੂਠੇ ਰਿਸ਼ਤਿਆਂ ਦਾ ਫੁਰਨਾ, ਹਰ ਵਕਤ ਦਾ ਸੰਸਾਰੀ ਖਿਆਲ ਜੋ ਪ੍ਰਮਾਤਮਾ ਤੋਂ ਵੱਖ ਕਰਕੇ ਸਾਡੇ ਜਨਮ-ਮਰਨ ਦਾ ਕਾਰਣ ਬਣਦਾ ਹੈ, ਤ੍ਰਿਸ਼ਨਾ ਕਾਰਨ ਹੀ ਬਾਹਰ ਸੰਸਾਰ ਦੇ ਧਨ-ਦੌਲਤ, ਪਦ...

ਅਕਾਲ ਰੂਪ ਗੁਰੂ ਨਾਨਕ ਦੀ ਸੰਸਾਰ ਯਾਤਰਾ

ਸੰਵਾਦ ਕਿਉਂਕਿ ‘ਯਗਯੋਪਵੀਤ ਸੰਸਕਾਰ’ ਦੇ ਮੌਕੇ ’ਤੇ ਗੁਣੀ-ਜਨਾਂ ਅਤੇ ਲੋਕਾਂ ਦੇ ਭਰਵੇਂ ਇਕੱਠ ਅੰਦਰ ਜਨਤਕ ਤੌਰ ’ਤੇ ਹੋਇਆ, ਸੋ ਸੁਭਾਵਕ ਹੀ ਵੇਖਣ ਅਤੇ ਸੁਣਨ ਵਾਲੇ ਸਭ ਲੋਕਾਂ ਨੂੰ ਇਸ ਗੱਲ ਦਾ ਚਿੱਟੇ ਦਿਨ ਵਾਂਗ ਚਾਨਣ ਹੋ ਗਿਆ ਕਿ ਨਾਨਕ ਇਕ ਸੱਚਾ-ਸੁੱਚਾ ਅਤੇ ਪਰਮਾਤਮਾ ਦੇ ਦਰ ’ਤੇ ਪਹੁੰਚਿਆ ਹੋਇਆ ਵੱਡਾ ਫ਼ਕੀਰ ਅਤੇ ਦੈਵੀ ਪੁਰਸ਼ ਹੈ। ਸਿੱਟੇ ਵਜੋਂ ਸਮੇਤ ਪ੍ਰੋਹਿਤ ਹਰਿਦਿਆਲ ਜੀ, ਇਕੱਤਰਤ ਸਭ ਲੋਕਾਂ ਨੇ ਗੁਰੂ ਜੀ ਨੂੰ ਸਾਦਰ ਸੀਸ ਨਿਵਾਇਆ। ਉਪਰੰਤ ਸਾਰੇ ਜਣੇ ਖ਼ੁਸ਼ੀ-ਖ਼ੁਸ਼ੀ ਘਰੋ-ਘਰੀ ਚਲੇ ਗਏ। ਪਰ ਮਤਿ ’ਤੇ ਪਏ ਮਾਇਆ ਦੇ ਪਰਦੇ ਕਾਰਣ, ਪਿਤਾ ਮਹਿਤਾ ਕਾਲੂ ਜੀ ਨੂੰ ਹਾਲੇ ਵੀ ਗੁਰੂ ਨਾਨਕ ਸਾਹਿਬ ਦੀ ਪੈਗ਼ੰਬਰੀ ਅਜ਼ਮਤ ਦੀ ਪਛਾਣ ਨਾ ਹੋਈ। ਬਾਕੀ ਸਭਨਾਂ ਤੋਂ ਉਲਟ ਉਨ੍ਹਾਂ ਨੂੰ ਲੱਗਾ ਪਈ ਮੇਰੇ ਗੁਸਤਾਖ਼ ਪੁੱਤਰ ਨੇ ਜਨੇਊ ਨਾ ਪਾ ਕੇ, ਨਾ ਕੇਵਲ ਕੁਲ ਦੀ ਰੀਤ ਤੋੜੀ ਹੈ ਸਗੋਂ ਇਕ ਬਜਰ ਕੁਤਾਹੀ ਵੀ ਕੀਤੀ ਹੈ। ਸੋ ਸੁਭਾਵਕ ਹੀ ਉਹ ਬੜੇ ਦੁਖੀ ਅਤੇ ਨਿਰਾਸ਼ ਹੋਏ। ਜਨੇਊ ਪਾਉਣ ਦੀ ਰਸਮ ਮੌਕੇ ਪੰਡਤ ਹਰਿਦਿਆਲ ਜੀ ਨਾਲ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਦਾ ‘ਸੰਵਾਦ’ ਨਿਰਸੰਦੇਹ ਉਨ੍ਹਾਂ ਦੇ ਜੀਵਨ ਦੇ ਇਕ ਅਹਿਮ ਪੜਾਅ (ਨਿਰਣਾਇਕ ਮੋੜ) ’ਤੇ ਵਾਪਰਿਆ ਇਕ ਬਹੁਤ ਹੀ ਮਹੱਤਵਪੂਰਨ, ਅਰਥਮਈ ਇਨਕਲਾਬੀ ਘਟਨਾਕ੍ਰਮ ਸੀ। ਇਹ ਸੰਵਾਦ ਪੰਡਤ ਹਰਿਦਿਆਲ ਜੀ ਦੇ ‘ਤਲਾਬ’ ਬਣ ਚੁੱਕੇ ‘ਅੱਖਰੀ ਗਿਆਨ’ ਉੱਪਰ ਜਿਊਂਦੇ ਚਸ਼ਮੇ ’ਚੋਂ ਉਪਜੇ ਉਨ੍ਹਾਂ ਦੇ ਤਰੋ-ਤਾਜ਼ਾ ਅਤੇ ਸੱਚੇ—ਸੁ...

"ਪ੍ਰਗਟ ਭਈ ਸਗਲੇ ਜੁਗ ਅੰਤਰ,ਗੁਰੂ ਨਾਨਕ ਕੀ ਵਡਿਆਈ"

550 ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ। ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਦਾ ਕਰਤਾ, ਭਰਤਾ ਅਤੇ ਹਰਤਾ ਹੈ। ਉਸ ਵਾਹਿਗੁਰੂ ਦੀ ਸਦੀਵੀਂ ਹੋਂਦ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ 'ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੂ'।। ਆਖ ਕੇ ਕੀਤਾ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੋਣ ਕਰ ਕੇ ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ। ਉਸ ਦੀ ਬੰਦਗੀ ਕਰਨ 'ਚ ਹੀ ਸਭ ਦਾ ਭਲਾ ਹੈ। ਗੁਰੂ ਸਾਹਿਬ ਦੀ ਪਾਵਨ ਬਾਡੀ ਉਸੇ ਨਾਲ ਜੁੜਨ ਦਾ ਸੰਦੇਸ਼ ਤੇ ਪ੍ਰੇਰਨਾ ਦਿੰਦੀ ਹੈ। ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ। ਉਸ ਦੀ ਜੋਤ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ-ਜਾਣ ਚਲ ਰਿਹਾ ਹੈ। ਸਭ ਜੀਵਾਂ 'ਚ ਹੀ ਉਸ ਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਉਸ ਦੀ ਬੰਦਗੀ ਤੇ ਅਰਾਧਨਾ ਨਾਲ ਮੁਕਤੀ ਮਿਲ ਸਕਦੀ ਹੈ। ਉਸ ਦੀ ਬਖਸ਼ਿਸ਼ ਨਾਲ ਸਭ ਪ੍ਰਾਪਤੀਆਂ ਹੋ ਸਕਦੀਆਂ ਹਨ। ਉਸ ਨਾਲ ਜੁੜ ਕੇ ਜੀਵ ਦੇਵਤਾ ਬਣ ਜਾਂਦਾ ਹੈ। ਉਸ ਦੀ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ। ਜਿਹੜੇ ਕੌਤਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਵਰਤੇ, ਉਨ੍ਹਾਂ 'ਚੋਂ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਦੈਵੀ ਹੋਣ ਦਾ ਪ੍ਰਗਟਾਵਾ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ ਅਤੇ ਪਿਤਾ ਜੀ ਦੇ ਵੱਡੇ ਕਰਮਾਂ ਦਾ...

ਬਾਬੇ ਨਾਨਕ ਦੀ ਬਾਣੀ - ਕਰਤਾਰਪੁਰ ਕਰਤਾ ਵਸੈ -1

550 years of publishing ..... Between Baba Nanak and Baba Farid, the Ukri leak will be blurred. The gurdwaras will have open views of the Gurdwaras. Along the stretch, we all got a chance to take care of Kartarpur, the town of Guru Baba Nanak - where he spent nearly 20 years of his life - in the dust of which he himself had to grind, to recite the Sangat. , Made the philosophy of doing the work of God, of division and of seeing God in all, and in the same soil he became dust. The words of Guru Arjan Sahib will be accepted: 5000 listeners from India and many thousands more Sikhs from all over the world will reach out every day to hear what they are doing. In the first phase, the beautiful lantern, residential buildings, sarovar and various cuisines will be sung by the Sangat and Baba Nanak will be sung. Songs of crossing will be written. Sikhs will leave the Jakarta and kiss their rituals for 72 years. On the Indian side too, a terminal with a lotus flower shape costing Rs 500 ...

550 ਸਾਲਾਂ ਨੂੰ ਸਮਰਪਿਤ.....

( 550 ਸਾਲਾਂ ਨੂੰ ਸਮਰਪਿਤ ) ਦੱਸਣਯੋਗ ਹੈ ਕਿ ਜਾਤ-ਪਾਤ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਮਾਮ ਸਮੱਸਿਆਵਾਂ ਨਾਲ ਘਿਰੇ ਸਮਾਜ ਨੂੰ ਜਗਾਉਣ ਲਈ 38 ਹਜ਼ਾਰ ਮੀਲ ਦੀ ਪੈਦਲ ਯਾਤਰਾ ਕਰਕੇ 4 ਉਦਾਸੀਆਂ ਕੀਤੀਆਂ ਸਨ ਅਤੇ ਦੁਨੀਆ ਨੂੰ 'ਸਰਬਤ ਦਾ ਭਲਾ' ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਨੇ ਦਰਜਨ ਭਰ ਦੇਸ਼ਾਂ ਦੇ 248 ਪ੍ਰਮੁੱਖ ਨਗਰਾਂ ਦੀ ਸੈਰ ਕਰਕੇ ਸਮਾਜ ਦੇ ਵਿਕਾਸ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪੜ੍ਹਾਅ 'ਚ 79, ਦੂਜੇ 'ਚ 75, ਤੀਜੇ 'ਚ 35 ਅਤੇ ਚੌਥੇ 'ਚ 59 ਸਥਾਨਾਂ ਦੀ ਯਾਤਰਾ ਕਰਕੇ ਪਰਮਾਤਮਾ ਇਕ ਦਾ ਸੰਦੇਸ਼ ਦਿੱਤਾ।  1500 ਈ. 'ਚ ਕੀਤੀ ਬਾਬੇ ਨਾਨਕ ਨੇ ਪਹਿਲੀ ਉਦਾਸੀ  ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1500 ਈ. 'ਚ ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਦੇ ਛਾਂਗਾ-ਮਾਂਗਾ ਦੇ ਜੰਗਲਾਂ ਤੋਂ ਕੀਤੀ। ਇਸ ਦੇ ਬਾਅਦ ਗੁੱਜਰਾਂਵਾਲਾ ਹੁੰਦੇ ਹੋਏ ਲਾਹੌਰ ਪਹੁੰਚੇ। ਉਥੋਂ ਕੁਰੂਕਸ਼ੇਤਰ, ਕਰਨਾਲ, ਹਰਿਦੁਆਰ, ਦਿੱਲੀ, ਆਗਰਾ, ਮਥੁਰਾ, ਅਲੀਗੜ, ਲਖਨਊ, ਕਾਨਪੁਰ, ਅਯੁੱਧਿਆ, ਇਲਾਹਾਬਾਦ, ਪ੍ਰਯਾਗ, ਬਨਾਰਸ, ਛਪਰਾ, ਹਾਜੀਪੁਰ, ਪਟਨਾ ਤੋਂ ਗਯਾ ਗਏ। ਉਥੋਂ ਭਾਗਲਪੁਰ, ਗੁਹਾਟੀ, ਇੰਫਾਲ, ਅਗਰਤਲਾ, ਢਾਕਾ, ਜਬਲਪੁਰ, ਚਿਤਰਕੂਟ, ਸਾਗਰ, ਭੋਪਾਲ, ਧੌਲਪੁਰ, ਭਰਤਪੁਰ, ਜੀਂਦ, ਕੈਥਲ ਹੁੰਦੇ ਹੋਏ 5 ਸਾਲ ਬਾਅਦ 1505 'ਚ ਵ...

"550 (੫੫੦) ਪ੍ਰਕਾਸ਼ ਪੁਰਬ ਨੂੰ ਸਮਰਪਿਤ"

ਧਰਤੀ ਤੇ ਇਸ ਤਰ੍ਹਾਂ ਦੀ ਮਿਸਾਲ ਕਿਤੇ ਨਹੀਂ ਮਿਲਦੀ ਕੇ ਕਿਸੇ ਨੇ ਆਪਣਾ ਸਾਰਾ ਜੀਵਨ ਕਿਸੇ ਲਈ ਨਿਸ਼ਾਵਰ ਕਰ ਦਿੱਤਾ ਹੋਵੇ। ਆਪਾ ਭਾਵ ਮਤਲਬ ਹਉਮੈ ਗਵਾ ਕੇ ਕਿਸੇ ਨੂੰ ਆਪਣਾ ਰਹਿਬਰ ਬਣਾ ਲੈਣਾ ਇਹ ਸਿਰਫ ਭਾਈ ਮਰਦਾਨੇ ਦੇ ਹਿੱਸੇ ਆਇਆ ਹੈ।  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲਲੰਬਾ ਸਮਾਂ ਬਤੀਤ ਕਰਨ ਵਾਲੇਭਾਈ ਮਰਦਾਨਾ ਹੀ ਸਨ । ਗੁਰੂ ਨਾਨਕ ਦੇਵ ਜੀ ਦੇ ਨਾਲ ਹਰ ਘੜੀ ਦੁੱਖ ਸੁੱਖ ਵਿੱਚ ਸਾਥੀ ਰਹੇ ਭਾਈ ਮਰਦਾਨਾ ਨੂੰ ਉਨ੍ਹਾਂ ਦੇ ਸਮਰਪਣ ਭਾਵਨਾ ਕਰਕੇ ਯਾਦ ਕੀਤਾ ਜਾਂਦਾ  ਹੈ। ਪਿਤਾ ਬਾਦਰਾ ਤੇ ਮਾਤਾ ਲੱਖੋ ਦੇ ਘਰਜਿੰਨੇ ਵੀ ਬੱਚੇਪੈਦਾ ਹੁੰਦੇ ਸਾਰੇ ਮਰ ਜਾਂਦੇ ਸਨ, ਜਦੋਂ ਮਰਦਾਨਾ ਪੈਦਾ ਹੋਇਆ ਤਾਂ ਉਸ ਦੀ ਮਾਂ ਨੇ ਬੜੀ ਨਿਰਾਸ਼ਤਾ ਵਿੱਚ ਉਸ ਨੂੰ ‘ਮਰ ਜਾਣਾ’ ਭਾਵ ਮਰ ਜਾਣ ਵਾਲਾ ਨਾਂ ਨਾਲ ਬੁਲਾਇਆ ।  ਮਰਦਾਨੇ ਦਾ ਪਹਿਲਾ ਨਾਂ ਦਾਨਾ ਸੀ। ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਨ੍ਹਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਬਰਫ਼ੀਲੇ ਪਹਾੜਾ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਭਾਈ ਮਰਦਾਨੇ ਵਿੱਚ ਆਪਣੇ ਮਰਾਸੀ ਖਾਨਦ...

550 ਪ੍ਰਕਾਸ਼ ਪੁਰਬ : ਫਿਰਿ ਬਾਬਾ ਆਇਆ ਕਰਤਾਰਪੁਰਿ.......

550 ( ੫੫੦ ) ਸਾਲਾਂ ਪ੍ਰਕਾਸ਼ ਪੁਰਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨ੍ਹਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ, ਪਾਕਿਸਤਾਨ ਗੁਰਦੇਵ ਦਾ ਪ੍ਰਕਾਸ਼ ਅਸਥਾਨ ਹੋਣ, ਸੁਲਤਾਨਪੁਰ ਲੋਧੀ, ਪੰਜਾਬ ਜਗਤ ਗੁਰੂ, ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਣ ਦਾ ਆਗਾਜ਼ ਹੋਣ ਅਤੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਕਾਰਣ। ਇਸ ਲੇਖ ਵਿਚ ਅਸੀਂ ਕੇਵਲ ਕਰਤਾਰਪੁਰ ਸਾਹਿਬ ਬਾਰੇ ਹੀ ਸੰਖੇਪ ਵਿਚਾਰ ਕਰਨੀ ਹੈ ਕਿ ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ 'ਨਾਨਕ ਨਿਰਮਲ ਪੰਥ' ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਕੀ ਸਥਾਨ ਹੈ। ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ 'ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੁੱਖਤਾ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਹਨ। ਦੂਸਰੇ ਪੜਾਅ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ 'ਚ ਅਲੋਪ ਰਹਿਣ...