550 ਪ੍ਰਕਾਸ਼ ਪੁਰਬ ਨੂੰ ਸਮਰਪਿਤ। ਪਹਿਲਾ - ਕਰਤਾਰਪੁਰ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ 16ਵੀਂ ਸਦੀ ਦੇ ਕਵੀ, ਇਤਿਹਾਸਕਾਰ ਤੇ ਪ੍ਰਚਾਰਕ, ਆਦਿ ਗ੍ਰੰਥ ਦੇ ਪਹਿਲੇ ਹਸਤ-ਲਿਖਾਰੀ ਜਿਨ੍ਹਾਂ ਨੇ ਚਾਰ ਗੁਰੂਆਂ ਦਾ ਸਾਥ ਨਿਭਾਇਆ,ਭਾਈ ਗੁਰਦਾਸ ਜੀ ਲਿਖਦੇ ਨੇ : ਧਰਮਸਾਲ ਕਰਤਾਰਪੁਰ ਸਾਧ ਸੰਗਤਿ ਸਚਖੰਡ ਵਸਾਇਆ ਵਾਰ ੨੪ ਪਉੜੀ ੧ ਇਥੇ ਧਰਮ ਲਫ਼ਜ਼ ਅੰਗਰੇਜ਼ੀ ਦੇ ਰਾਈਟੀਅਸਨੈੱਸ, ਨੇਕ ਜਾਂ ਸਦਾਚਾਰਕ ਜੀਵਨ ਦੇ ਤੁੱਲ ਹੈ ਤੇ ਸਾਲ / ਸ਼ਾਲਾ ਕਹਿੰਦੇ ਨੇ ਥਾਂ ਨੂੰ। ਸੋ ਧਰਮਸਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਉਹ ਕਹਿੰਦੇ ਨੇ : ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ। ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ£ ਵਾਰ।।੧।। ਪਉੜੀ ੩੮ ਸੋ ਕਰਤਾਰਪੁਰ ਕੇਂਦਰ ਬਣਿਆ - ਆਤਮਿਕ ਗਿਆਨ ਦਾ, ਸੁਚੱਜੇ ਜੀਵਨ ਦੀ ਜਾਂਚ ਦਾ, ਇਨਸਾਨ ਨੂੰ ਵਹਿਮਾਂ ਪਾਖੰਡਾਂ ਭਰਮਾਂ ਦੀ ਨੀਂਦ ਤੋਂ ਜਗਾ ਕੇ ਸੱਚੇ ਅਤੇ ਖਰੇ ਜੀਵਨ ਦੀ ਰਾਹ ’ਤੇ ਤੋਰ ਦੇਣ ਵਾਲਾ। ਇਥੇ ਜਨਮਾਂ ਦੀ ਮੈਲ ਧੂਲ ਰਹੀ ਏ, ਸ਼ਬਦ ਮਨ ਵਿਚ ਵੱਸ ਰਿਹਾ ਏ, ਇਨਸਾਨ ਇਨਸਾਨ ਨੂੰ ਇਨਸਾਨ ਸਮਝ ਰਿਹਾ ਏ, ਰੂਹ ਨਾਮ ਦੀ ਖ਼ੁਮਾਰੀ ਵਿਚ ਗੜੁੱਚ ਹੋ ਰੁਸ਼ਨਾ ਰਹੀ ਏ। ਅੰਮ੍ਰਿਤ ਵੇਲੇ ਜਪੁਜੀ ਤੇ ਆਥਣ ਵੇਲੇ ਆਰਤੀ ਤੇ ਸੋਦਰ ਦਾ ਗਾਇਨ ਹੋ ਰਿਹਾ ਏ। ਵੇਦਾਂ ...
550 ਸਾਲਾਂ ਪ੍ਰਕਾਸ਼ ਪੁਰਬ..... ਕਰਤਾਰਪੁਰ ਕੁਦਰਤ ਤੋਂ ਬਗ਼ੈਰ ਕਰਤਾਰਪੁਰ ਹੋ ਹੀ ਨਹੀਂ ਸਕਦਾ। ਇਥੇ ਦੀ ਮਿੱਟੀ ਦਾ ਕਣ-ਕਣ ਬਾਬੇ ਨਾਨਕ ਦੇ ਨਾਂ ’ਤੇ ਜਿਊਂਦਾ ਏ ਤੇ ਵਿਸਰੇ ਕਰਤਾਰਪੁਰ ਨੂੰ ਤਾਂਘਦਾ ਏ। ਚੌਥਾ ਕਰਤਾਰਪੁਰ ਸਾਂਝੀ ਕਿਰਤ ਦਾ ਕਮਾਲ ਭਾਈ ਗੁਰਦਾਸ ਜੀ ਵਿਖਿਆਨ ਕਰਦੇ ਹਨ : ਫਿਰ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ ਵਾਰ।।੧।। ਪਉੜੀ ੩੮ ਗੁਰੂ ਜੀ ਨੇ ਉਦਾਸੀਆਂ ਵਾਲੇ ਕੱਪੜੇ ਉਤਾਰ ਦਿੱਤੇ ਤੇ ਆਮ ਕੱਪੜੇ ਪਹਿਨ ਲਏ। ਲੱਕ ਦੁਆਲੇ ਚਾਦਰ ਅਤੇ ਸਿਰ ’ਤੇ ਦਸਤਾਰ ਬੰਨ੍ਹ ਲਈ। ਆਪਣੇ ਹੱਥੀਂ ਵਾਹੀ-ਬੀਜੀ ਕਰਨ ਲੱਗੇ। ਅੰਮ੍ਰਿਤ ਵੇਲੇ ਅਤੇ ਤ੍ਰਿਕਾਲ-ਸੰਧਿਆ ਵੇਲੇ ਕੀਰਤਨ ਕਥਾ ਵਿਚਾਰ ਅਤੇ ਚਰਚਾ ਅਤੇ ਦਿਨ ਵੇਲੇ ਖੇਤਾਂ ਵਿਚ ਕਿਰਤ ਵਿਚ ਜੁੱਟ ਜਾਂਦੇ। ਇਸ ਸਾਦਗੀ ਨਾਲ਼ ਰਹਿੰਦੇ ਅਤੇ ਸੰਗਤ ਵਿਚ ਇਸ ਤਰ੍ਹਾਂ ਵਿਚਰਦੇ ਸਨ ਕਿ ਜਦ ਲਹਿਣਾ ਜੀ ਪਹਿਲੀ ਵਾਰੀ ਕਰਤਾਰਪੁਰ ਆਏ ਅਤੇ ਖੇਤਾਂ ਵਿਚ ਮਿੱਟੀ ’ਚ ਮਿੱਟੀ ਹੁੰਦੇ ਬਾਬਾ ਜੀ ਨੂੰ ਹੀ ਪੁੱਛ ਲਿਆ ਕਿ ਬਾਬੇ ਨਾਨਕ ਦਾ ਘਰ ਕਿਹੜਾ ਏ। ਅਤੇ ਬਾਬਾ ਜੀ ਵੀ ਆਪ ਹੀ ਘੋੜੇ ’ਤੇ ਸਵਾਰ ਭਾਈ ਲਹਿਣੇ ਨੂੰ ਨਾਲ ਲੈ ਕੇ ਧਰਮਸਾਲ ਵੱਲ ਪੈਦਲ ਤੁਰ ਪਏ। ਨਾ ਨਾਲ ਚੇਲਿਆਂ ਦੀ ਡਾਰ, ਨਾ ਕੋਈ ਵੱਖਰਾ ਲਿਬਾਸ। ਮਾਤਾ ਸੁਲੱਖਣੀ ਵੀ ਕਿਰਤ ਤੇ ਕਰਤਾਰਪੁਰ ਦਾ ਓਨਾ ਹੀ ਹਿੱਸਾ ਹਨ। ਬਲਿਹਾਰ ਸਿੰਘ ਰੰਧਾਵਾ ਲਿਖਦਾ ਏ : ...